Coronavirus and renting rights

Skip listen and sharing tools

Coronavirus (COVID-19) ਅਤੇ ਤੁਹਾਡੇ ਅਧਿਕਾਰ

ਤੱਥ ਸ਼ੀਟ

ਮਈ 2020

ਜੇ ਤੁਸੀਂ Coronavirus (COVID-19) ਦੇ ਕਰਕੇ ਕਿਰਾਇਆ ਨਹੀਂ ਦੇ ਸਕਦੇ, ਨਵੇਂ ਕਾਨੂੰਨ ਜਾਇਦਾਦ ਵਿੱਚੋਂ ਕੱਢੇ ਜਾਣ ਦਾ ਸਾਹਮਣਾ ਕਰ ਰਹੇ ਕਿਰਾਏਦਾਰਾਂ ਦੀ ਸਹਾਇਤਾ ਕਰਨਗੇ।

ਬਹੁਤੀਆਂ ਜਾਇਦਾਦਾਂ ਵਿੱਚ ਕਿਰਾਏਦਾਰ ਜਾਂ ਉਪ-ਕਿਰਾਏਦਾਰ ਉਪਰ ਕਾਨੂੰਨ 29 ਮਾਰਚ 2020 ਤੋਂ ਛੇ ਮਹੀਨਿਆਂ ਲਈ ਲਾਗੂ ਰਹਿਣਗੇ। ਜੇ ਤੁਹਾਨੂੰ ਇਸ ਤਰੀਕ ਤੋਂ ਜਾਇਦਾਦ ਨੂੰ ਛੱਡਣ ਦਾ ਨੋਟਿਸ ਦਿੱਤਾ ਗਿਆ ਹੈ, ਇਹ ਲਾਗੂ ਨਹੀਂ ਹੋਵੇਗਾ।

ਮਾਲਕ ਤੁਹਾਨੂੰ ਸੀਮਤ ਕਾਰਣਾਂ ਕਰਕੇ ਕੱਢਣ ਵਾਸਤੇ Victorian Civil and Administrative Tribunal (VCAT) ਨੂੰ ਅਰਜ਼ੀ ਦੇ ਸਕਦੇ ਹਨ, ਇਹਨਾਂ ਵਿੱਚ ਸ਼ਾਮਲ ਹੈ ਜੇ ਤੁਸੀਂ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦੇ ਹੋ ਜਾਂ ਇਸ ਨੂੰ ਅਪਰਾਧਿਕ ਗਤੀਵਿਧੀਆਂ ਲਈ ਵਰਤਦੇ ਹੋ, ਜਾਂ ਜੇ ਜਾਇਦਾਦ ਮਾਲਕ ਮਕਾਨ ਵਾਪਸ ਆ ਕੇ ਖੁਦ ਰਹਿਣਾ ਚਾਹੁੰਦਾ ਹੈ।

1. ਮੈਨੂੰ ਕੀ ਕਰਨਾ ਚਾਹੀਦਾ ਹੈ ਜੇ ਮੈਂ ਕਿਰਾਇਆ ਨਹੀਂ ਦੇ ਸਕਦਾ?

ਆਪਣੇ ਮਕਾਨ ਮਾਲਕ ਨਾਲ ਗੱਲਬਾਤ ਵਿੱਚ ਸਹਾਇਤਾ ਕਰਨ ਲਈ ਜਾਣਕਾਰੀ ਤਿਆਰ ਕਰੋ।

ਤੁਹਾਨੂੰ ਪਤਾ ਕਰਨ ਦੀ ਲੋੜ ਹੈ:

  • ਕੰਮ ਅਤੇ ਕਿਸੇ ਸਰਕਾਰੀ ਸਹਾਇਤਾ ਕੋਲੋਂ ਤੁਹਾਡੀ ਕਿੰਨੀ ਆਮਦਨ ਹੋਵੇਗੀ, ਅਤੇ ਇਹ ਆਮਦਨ ਕਿੰਨੀ ਦੇਰ ਤੱਕ ਚੱਲੇਗੀ।
  • ਜੇ ਤੁਸੀਂ ਸਰਕਾਰ ਦੀ ਕਿਰਾਇਆ ਰਾਹਤ ਗਰਾਂਟ (rent relief grant) ਦੇ ਯੋਗ ਹੋ।
  • ਤੁਹਾਡੇ ਕੋਲ ਕਿੰਨੀਆਂ ਬੱਚਤਾਂ ਹਨ।
  • ਤੁਹਾਡੇ ਮਹੱਤਵਪੂਰਣ ਖਰਚੇ – ਉਦਾਹਰਣ ਵਜੋਂ, ਭੋਜਨ, ਕੱਪੜੇ, ਡਾਕਟਰੀ ਲੋੜਾਂ, ਬਿੱਲ, ਜਾਂ ਗੱਡੀ ਦੇ ਖਰਚੇ।

ਸਪੱਸ਼ਟ ਹੋਵੋ ਕਿ ਕਿ ਕਿਰਾਇਆ ਦੇਣ ਦੀ ਤੁਹਾਡੀ ਕਿੰਨੀ ਸਮਰੱਥਾ ਹੈ। ਆਪਣੀ ਆਮਦਨ ਦੇ 30 ਪ੍ਰਤੀਸ਼ਤ ਤੋਂ ਜ਼ਿਆਦਾ ਕਿਰਾਏ ਲਈ ਭੁਗਤਾਨ ਕਰਨਾ ਬਹੁਤ ਜ਼ਿਆਦਾ ਹੈ।

ਜਦੋਂ ਤੁਸੀਂ ਤਿਆਰ ਹੋ ਗਏ, ਕਿਰਾਏ ਵਿੱਚ ਕਟੌਤੀ ਲਈ ਪੁੱਛਣ ਵਾਸਤੇ ਆਪਣੇ ਮਾਲਕ ਮਕਾਨ ਜਾਂ ਜਾਇਦਾਦ ਦੇ ਮੈਨੇਜਰ ਨਾਲ ਸੰਪਰਕ ਕਰੋ।

ਟੇਨੈਂਟਸ ਵਿਕਟੋਰੀਆ ਕੋਲ ਜਾਇਦਾਦ ਦੇ ਦਲਾਲਾਂ ਨੂੰ ਕਿਰਾਏ ਵਿੱਚ ਕਟੌਤੀ ਲਈ ਭੇਜਣ ਵਾਲੀਆਂ ਚਿੱਠੀਆਂ ਦੀਆਂ ਉਦਾਹਰਣਾਂ ਹਨ।

2. ਮੈਂ ਕਿਰਾਏ ਵਿੱਚ ਕਟੌਤੀ ਬਾਰੇ ਗੱਲਬਾਤ ਕਿਵੇਂ ਕਰਾਂ?

ਤੁਹਾਡੀ ਬੇਨਤੀ ਨੂੰ ਸਮਝਣ ਵਿੱਚ ਮਾਲਕ ਮਕਾਨ ਦੀ ਮਦਦ ਵਾਸਤੇ ਸਬੂਤ ਪ੍ਰਦਾਨ ਕਰੋ – ਉਦਾਹਰਣ ਵਜੋਂ ਨੌਕਰੀ ਤੋਂ ਕੱਢੇ ਜਾਣ ਦੀ ਚਿੱਠੀ ਜਾਂ Centrelink ਭੁਗਤਾਨਾਂ ਵਾਸਤੇ ਅਰਜ਼ੀ।

ਆਪਣੇ ਮਕਾਨ ਮਾਲਕ ਦੀ ਸਥਿੱਤੀ ਨੂੰ ਵੀ ਧਿਆਨ ਵਿੱਚ ਰੱਖੋ। ਜਾਂ ਤਾਂ ਮਕਾਨ ਮਾਲਕ ਵੱਲੋਂ ਪੇਸ਼ ਕੀਤੇ ਕਿਰਾਏ ਨਾਲ ਸਹਿਮਤ ਹੋਵੋ ਜਾਂ ਵਾਜਬ ਪੇਸ਼ਕਸ਼ ਦਿਓ।

ਇਕਰਾਰਨਾਮਾ ਸਿਰਫ ਕਿਰਾਏ ਬਾਰੇ ਹੈ, ਤੁਹਾਡੇ ਕਿਰਾਏਨਾਮੇ ਦੇ ਅਧੀਨ ਤੁਹਾਡੇ ਕੋਲ ਆਪਣੇ ਸਾਰੇ ਅਧਿਕਾਰ ਅਜੇ ਵੀ ਹਨ।

ਇਕਰਾਰਨਾਮੇ ਵਿੱਚ ਇਹਨਾਂ ਦਾ ਸ਼ਾਮਲ ਹੋਣਾ ਜ਼ਰੂਰੀ ਹੈ:

  • ਕਿਰਾਏਦਾਰਾਂ ਦੇ ਨਾਮ
  • ਮਕਾਨ ਮਾਲਕਾਂ ਦੇ ਨਾਮ
  • ਜਾਇਦਾਦ ਦਾ ਪਤਾ
  • ਆਮ ਤੌਰ ਤੇ ਕਿਰਾਇਆ
  • ਨਵੇਂ ਸਹਿਮਤ ਹੋਏ ਕਿਰਾਏ ਦੀ ਰਾਸ਼ੀ
  • ਇਕਰਾਰਨਾਮੇ ਦੇ ਖਤਮ ਹੋਣ ਦੀ ਤਰੀਕ।

ਜੇ ਤੁਹਾਡੇ ਕੋਲ ਇਕਰਾਰਨਾਮਿਆਂ ਵਾਸਤੇ ਨਮੂਨੇ ਨਹੀਂ ਹਨ, ਤੁਸੀਂ ਸਾਡਾ ਕਿਰਾਏ ਵਿੱਚ ਆਰਜ਼ੀ ਕਟੌਤੀ ਲਈ ਇਕਰਾਰਨਾਮਾ Temporary rent reduction agreement (Word, 28KB) ਵਰਤ ਸਕਦੇ ਹੋ।

ਜਦੋਂ ਤੁਸੀਂ ਇਕਰਾਰਨਾਮੇ ਲਈ ਸਹਿਮਤ ਹੋ ਜਾਂਦੇ ਹੋ, ਇਸ ਨੂੰ ਸਾਡੇ ਨਾਲ ਦਰਜ਼ ਕਰੋ। (register it with us)

3. ਜੇ ਅਸੀਂ ਸਹਿਮਤ ਨਹੀਂ ਹੁੰਦੇ ਤਾਂ ਕੀ?

ਜੇ ਤੁਸੀਂ ਸਹਿਮਤ ਨਹੀਂ ਹੋ ਸਕਦੇ, ਸਾਨੂੰ 9 ਵਜੇ ਸਵੇਰ – 5 ਵਜੇ ਸ਼ਾਮ ਦੇ ਵਿੱਚਕਾਰ, ਸੋਮਵਾਰ – ਸ਼ੁੱਕਰਵਾਰ 131 450 ਉੱਤੇ ਫੋਨ ਕਰੋ (ਜਨਤਕ ਛੁੱਟੀਆਂ ਨੂੰ ਛੱਡ ਕੇ) ਅਤੇ ਆਪਣੀ ਭਾਸ਼ਾ ਵਿੱਚ ਦੋਭਾਸ਼ੀਏ ਲਈ ਪੁੱਛੋ।

ਅਸੀਂ ਸਹਿਮਤੀ ਤੇ ਪਹੁੰਚਣ ਵਾਸਤੇ ਤੁਹਾਡੇ ਨਾਲ ਅਤੇ ਮਕਾਨ ਮਾਲਕ ਦੇ ਨਾਲ ਰਲ ਕੇ ਕੰਮ ਕਰਾਂਗੇ। ਇਕ ਨਤੀਜਾ ਲੱਭਣ ਲਈ ਜੋ ਸਾਰਿਆਂ ਲਈ ਨਿਆਂਪੂਰਵਕ ਹੋਵੇ, ਵਾਸਤੇ ਅਸੀਂ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਜਾਣਕਾਰੀ ਨੂੰ ਵਰਤਾਂਗੇ।