Avoiding scams

Skip listen and sharing tools

ਘੋਟਾਲਾ ਬੇਈਮਾਨ ਲੋਕਾਂ ਵੱਲੋਂ ਤੁਹਾਡਾ ਪੈਸਾ ਜਾਂ ਨਿੱਜੀ ਜਾਣਕਾਰੀ ਨੂੰ ਚੋਰੀ ਕਰਨ ਲਈ ਤਿਆਰ ਕੀਤਾ ਇਕ ਫਰੇਬ ਹੈ।

ਘਪਲਾ ਕਰਨ ਵਾਲੇ ਲੋਕਾਂ ਨੂੰ ਸੰਪਰਕ ਕਰਨ ਲਈ ਫੋਨ, ਈਮੇਲ, ਟੈਕਸਟ ਸੁਨੇਹਾ ਅਤੇ ਡਾਕ ਦੀ ਵਰਤੋਂ ਕਰ ਸਕਦੇ ਹਨ। ਬਹੁਤੇ ਆਮ ਘੋਟਾਲਿਆਂ ਨੂੰ ਪਛਾਨਣ ਅਤੇ ਇਹਨਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਤੁਹਾਡੀ ਸਹਾਇਤਾ ਲਈ ਹੇਠਾਂ ਕੁਝ ਜਾਣਕਾਰੀ ਦਿੱਤੀ ਗਈ ਹੈ।

ਨਿਵੇਸ਼ ਘੋਟਾਲਿ

ਰਾਸ਼ਟਰੀ ਪਧਰ ‘ਤੇ, ਆਸਟ੍ਰੇਲੀਆ ਵਾਸੀਆਂ ਨੇ 2018 ਵਿੱਚ ਨਿਵੇਸ਼ ਘੋਟਲਿਆਂ ਵਿੱਚ 38 ਮਿਲੀਅਨ ਤੋਂ ਵੱਧ ਦੀ ਸੂਚਨਾ ਦਿੱਤੀ, ਜਿਸ ਨਾਲ ਇਹ ਸ਼ਿਕਾਰ ਬਣਨ ਲਈ ਵਿੱਤੀ ਤੌਰ ‘ਤੇ ਸਭ ਤੋਂ ਖਤਰਨਾਕ ਘੋਟਾਲਾ ਬਣ ਗਿਆ।

ਇਹਨਾਂ ਸੁਝਾਅਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖੁਦ ਨੂੰ ਨਿਵੇਸ਼ ਸੰਬੰਧੀ ਘੋਟਾਲਿਆਂ ਤੋਂ ਬਚਾਓ:

 • ਉਹਨਾਂ ਨਿਵੇਸ਼ ਅਵਸਰਾਂ ਬਾਰੇ ਸੰਦੇਹਜਨਕ ਰਹੋ ਜੋ ਬਹੁਤ ਥੋੜ੍ਹੇ ਜਾਂ ਨਿੱਲ ਜੋਖਮ ਸਮੇਤ ਉੱਚ ਰਿਟਰਨ ਦਾ ਵਾਅਦਾ ਕਰਦੇ ਹਨ।
 • ਅਜਿਹੇ ਕਿਸੇ ਵੀ ਵਿਅਕਤੀ ਤੋਂ ਸਾਵਧਾਨ ਰਹੋ ਜੋ ਤੁਹਾਨੂੰ ਨਿਵੇਸ਼ ਫੈਸਲੇ ਲੈਣ ਲਈ ਜੋਰ ਪਾਉਂਦਾ ਹੈ, ਅਤੇ ਕਦੇ ਵੀ ਕਿਸੇ ਸੈਮੀਨਾਰ ‘ਤੇ ਕਿਸੇ ਨਿਵੇਸ਼ ਵਿੱਚ ਨਾ ਫਸੋ।
 • ਕਦੇ ਵੀ ਕਿਸੇ ਅਣਅਪੇਖੇ ਕਾਲਰ ਨੂੰ ਆਪਣੇ ਵੇਰਵੇ ਨਾ ਦਿਓ ਜਾਂ ਵਿੱਤੀ ਸਲਾਹ ਜਾਂ ਨਿਵੇਸ਼ ਵਿਕਲਪ ਪੇਸ਼ ਕਰਨ ਵਾਲੀਆਂ ਈਮੇਲਾਂ ਦਾ ਜਵਾਬ ਨਾ ਦਿਓ।

ਫਿਸ਼ਿੰਗ ਘੋਟਾਲਿ

ਫਿਸ਼ਿੰਗ ਘੋਟਾਲੇ ਤੁਹਾਡੇ ਬੈਂਕ ਖਾਤਿਆਂ ਦੇ ਨੰਬਰ, ਪਾਸਵਰਡ ਅਤੇ ਕ੍ਰੈਡਿਟ ਕਾਰਡ ਨੰਬਰਾਂ ਵਰਗੀ ਨਿਜੀ ਜਾਣਕਾਰੀ ਲੈਣ ਲਈ ਤੁਹਾਨੂੰ ਮੂਰਖ ਬਣਾਉਣ ਦੀਆਂ ਕੋਸ਼ਿਸ਼ਾਂ ਹਨ।

ਫਿਸ਼ਿੰਗ ਘੋਟਾਲੇ ਕਰਨ ਵਾਲੇ ਵਿਅਕਤੀ ਤੁਹਾਨੂੰ ਫੋਨ, ਈਮੇਲ, ਟੈਕਸਟ ਸੁਨੇਹੇ ਜਾਂ ਸੋਸ਼ਲ ਮੀਡੀਆ ਰਾਹੀਂ ਸੰਪਰਕ ਕਰ ਸਕਦੇ ਹਨ। ਇਹ ਉਹ ਕਾਰੋਬਾਰ ਬਣਨ ਦਾ ਢੋਂਗ ਕਰਦੇ ਹਨ ਜਿਸ ਵਿੱਚ ਤੁਹਾਡਾ ਖਾਤਾ ਹੁੰਦਾ ਹੈ – ਜਿਵੇਂ ਕਿ ਤੁਹਾਡਾ ਬੈਂਕ, ਫੋਨ ਕੰਪਨੀ ਜਾਂ ਇੰਟਰਨੈੱਟ ਪ੍ਰਦਾਤਾ – ਅਤੇ ਇਹ ਤੁਹਾਨੂੰ ਤੁਹਾਡੀ ਨਿੱਜੀ ਜਾਣਕਾਰੀ ਦੇਣ ਜਾਂ ਉਸਦੀ ਪੁਸ਼ਟੀ ਕਰਨ ਲਈ ਕਹਿੰਦੇ ਹਨ।

ਆਪਣੀ ਸੁਰੱਖਿਆ ਕਰਨ ਲਈ ਕੋਈ ਜਾਣਕਾਰੀ ਪ੍ਰਦਾਨ ਨਾ ਕਰੋ। ਇਹ ਜਾਂਚ ਕਰਨ ਲਈ ਕਿ ਕੀ ਕਾਲ ਜਾਂ ਸੁਨੇਹਾ ਅਸਲੀ ਹੈ, ਸੁਤੰਤਰ ਰੂਪ ਵਿੱਚ ਕਾਰੋਬਾਰ ਨਾਲ ਸੰਪਰਕ ਕਰੋ।

ਲਾਟਰੀ ਦਾ ਘੋਟਾਲਾ

ਘੋਟਾਲਾ ਕਰਨ ਵਾਲਾ ਤੁਹਾਨੂੰ ਸੱਚੀ ਲੱਗਣ ਵਾਲੀ ਚਿੱਠੀ, ਈਮੇਲ, ਟੈਕਸਟ ਸੁਨੇਹਾ ਜਾਂ ਸੋਸ਼ਲ ਮੀਡੀਆ ਪੋਸਟ ਭੇਜੇਗਾ, ਜੋ ਤੁਹਾਨੂੰ ਦੱਸੇਗੀ ਕਿ ਤੁਸੀਂ ਇਨਾਮ ਜਿੱਤਿਆ ਹੈ। ਇਹ ਇਨਾਮ ਪੈਸੇ, ਛੁੱਟੀਆਂ, ਸਮਾਰਟ ਫੋਨ ਜਾਂ ਖਰੀਦਦਾਰੀ ਦਾ ਵਾਊਚਰ ਹੋ ਸਕਦਾ ਹੈ। ਇਨਾਮ ਪ੍ਰਾਪਤ ਕਰਨ ਵਾਸਤੇ, ਉਹ ਕਹਿਣਗੇ ਕਿ ਤੁਸੀਂ ਟੈਕਸ ਜਾਂ ਫੀਸ ਜ਼ਰੂਰ ਭਰੋ, ਜਾਂ ਉਹਨਾਂ ਨੂੰ ਆਪਣੇ ਬੈਂਕ ਦੇ ਖਾਤੇ ਦੇ ਵੇਰਵੇ ਭੇਜੋ।

ਇਸ ਘੋਟਾਲੇ ਵਿੱਚ ਚੇਤਾਵਨੀ ਦੇ ਕੁਝ ਚਿੰਨ੍ਹਾਂ ਵਿੱਚ ਸ਼ਾਮਲ ਹਨ:

 • ਇਨਾਮ ਉਸ ਲਾਟਰੀ ਜਾਂ ਮੁਕਾਬਲੇ ਵਾਸਤੇ ਹੈ ਜਿਸ ਵਿੱਚ ਤੁਸੀਂ ਹਿੱਸਾ ਨਹੀਂ ਲਿਆ
 • ਤੁਹਾਨੂੰ ਆਪਣੇ ਨਿੱਜੀ ਵੇਰਵਿਆਂ ਨਾਲ ਇਕ ਨੰਬਰ ਉਪਰ ਫੋਨ ਕਰਨ ਲਈ ਜਾਂ ਈਮੇਲ ਭੇਜਣ ਬਾਰੇ ਕਿਹਾ ਜਾਂਦਾ ਹੈ
 • ਇਨਾਮ ਪ੍ਰਾਪਤ ਕਰਨ ਲਈ ਤੁਹਾਨੂੰ ਫੀਸ ਜਾਂ ਬੈਂਕ ਦੇ ਵੇਰਵੇ ਜ਼ਰੂਰੀ ਹਨ
 • ਸੰਪਰਕ ਦੀ ਜਾਣਕਾਰੀ ਵਜੋਂ ਡਾਕਖਾਨੇ ਦਾ ਡੱਬਾ ਨੰਬਰ, ਈਮੇਲ ਐਡਰੈਸ ਜਾਂ ਮੋਬਾਈਲ ਨੰਬਰ ਦਿੱਤਾ ਜਾਂਦਾ ਹੈ (ਕੋਈ ਪੱਕਾ ਪਤਾ ਨਹੀਂ ਦਿੱਤਾ ਜਾਂਦਾ)

ਕਟੌਤੀ ਘੋਟਾਲਾ

ਘੋਟਾਲਾ ਕਰਨ ਵਾਲੇ ਵਿਖਾਵਾ ਕਰਦੇ ਹਨ ਕਿ ਉਹ ਸਰਕਾਰ, ਬੈਂਕ ਜਾਂ ਕਿਸੇ ਹੋਰ ਮੰਨੀ ਪ੍ਰਮੰਨੀ ਸੰਸਥਾ ਤੋਂ ਹਨ ਅਤੇ ਕਹਿਣਗੇ ਕਿ ਤੁਹਾਨੂੰ ਪੈਸੇ ਦੇਣੇ ਬਣਦੇ ਹਨ – ਪਰ ਉਸ ਤੋਂ ਪਹਿਲਾਂ ਇਸ ਨੂੰ ਪ੍ਰਾਪਤ ਕਰਨ ਲਈ ਤੁਹਾਨੂੰ ਪ੍ਰਬੰਧਕੀ ਜਾਂ ਮਿਲਦੀ ਜੁਲਦੀ ਫੀਸ ਦੇਣੀ ਪਵੇਗੀ। ਕੁਝ ਘੋਟਾਲਾ ਕਰਨ ਵਾਲੇ ਇਹ ਵੀ ਕਹਿਣਗੇ ਕਿ ਤੁਹਾਨੂੰ ਪੈਨਸ਼ਨ ਜਾਂ ਭੱਤੇ ਘੱਟ ਦਿੱਤੇ ਜਾ ਰਹੇ ਸਨ, ਜਾਂ ਵਰਤੋਂ ਦੇ ਬਿੱਲ ਜ਼ਿਆਦਾ ਭਰੇ ਗਏ ਸਨ, ਇਸ ਕਾਰਣ ਕਰਕੇ ਤੁਹਾਨੂੰ ਇਹ ਕਟੌਤੀ ਮਿਲੇਗੀ।

ਅਸਲੀ ਬੈਂਕ, ਵਪਾਰ ਜਾਂ ਸਰਕਾਰੀ ਵਿਭਾਗ ਕਦੇ ਵੀ ਨਹੀਂ ਹਾਨੂੰ ਸੰਪਰਕ ਕਰਕੇ ਕਹੇਗਾ ਕਿ ਤੁਹਾਨੂੰ ਪੈਸੇ ਦੇਣੇ ਹਨ ਪਰ ਲੈਣ ਤੋਂ ਪਹਿਲਾਂ ਤੁਹਾਨੂੰ ਪੈਸੇ ਦੇਣੇ ਪੈਣਗੇ।

ਪਰੀਤ ਘੋਟਾਲਾ

ਘੋਟਾਲਾ ਕਰਨ ਵਾਲੇ ਸ਼ਿਕਾਰ ਦੇ ਤੱਕ, ਜੋੜਿਆਂ ਨੂੰ ਮਿਲਾਉਣ ਵਾਲੀਆਂ ਜਾਇਜ਼ ਵੈਬਸਾਈਟਾਂ ਰਾਹੀਂ ਪਹੁੰਚ ਕਰਦੇ ਹਨ। ਇਕ ਵਾਰ ਦਿਲਚਸਪੀ ਪੈਦਾ ਹੋ ਜਾਣ ਤੇ, ਉਹ ਸਾਰੇ ਸੰਪਰਕਾਂ ਨੂੰ ਨਿੱਜੀ ਈਮੇਲ, ਫੋਨ ਕਾਲਾਂ ਜਾਂ ਫੌਰੀ ਸੁਨੇਹਿਆਂ ਵਿੱਚ ਭੇਜ ਦੇਂਦੇ ਹਨ। ਸਮਾਂ ਲੰਘਣ ਦੇ ਨਾਲ ਘੋਟਾਲਾ ਕਰਨ ਵਾਲਾ ਸ਼ਿਕਾਰ ਨਾਲ ਔਨਲਾਈਨ ਰਿਸ਼ਤਾ ਬਣਾ ਲੈਂਦਾ ਹੈ, ਉਹਨਾਂ ਦਾ ਵਿਸ਼ਵਾਸ਼ ਤੇ ਪਿਆਰ ਜਿੱਤਣ ਲਈ ਕਿਸੇ ਵੀ ਹੱਦ ਤੱਕ ਚਲਾ ਜਾਂਦਾ ਹੈ।

ਓੜਕ, ਘੋਟਾਲਾ ਕਰਨ ਵਾਲਾ ਪੈਸਿਆਂ ਦੀ ਜ਼ਰੂਰਤ ਲਈ, ਆਮ ਤੌਰ ਤੇ ਪਰਵਾਰ ਦੇ ਕਿਸੇ ਜੀਅ ਦੀ ਬਿਮਾਰੀ ਜਾਂ ਸੱਟ ਲੱਗਣ ਬਾਰੇ, ਜਾਂ ਨਿਵੇਸ਼ ਵਿੱਚ ਪੈਸਾ ਲਾਉਣ ਬਾਰੇ ਕਹਾਣੀ ਬਣਾਏਗਾ। ਇਸ ਸਮੇਂ ਤੇ, ਭਾਵੇਂ ਕਿ ਪਰਵਾਰ ਜਾਂ ਦੋਸਤ ਇਹ ਦੱਸਣ ਵੀ ਕਿ ਇਹ ਇਕ ਘੋਟਾਲਾ ਹੈ, ਸ਼ਿਕਾਰ ਉਹਨਾਂ ਦੇ ਸ਼ਿਕੰਜੇ ਵਿੱਚ ਫਸ ਜਾਂਦਾ ਹੈ ਅਤੇ ਪੈਸੇ ਭੇਜ ਦੇਂਦਾ ਹੈ।ਇਕ ਵਾਰ ਤਾਰ ਰਾਹੀਂ ਜਾਂ ਬੈਂਕ ਰਾਹੀਂ ਪੈਸੇ ਬਦਲੀ ਕਰ ਦਿੱਤੇ ਜਾਣ ਤੋਂ ਬਾਅਦ, ਉਹਨਾਂ ਨੂੰ ਵਾਪਸ ਮੰਗਵਾਉਣਾ ਅਸੰਭਵ ਹੁੰਦਾ ਹੈ।

ਆਪਣੇ ਆਪ ਨੂੰ ਬਚਾਉਣ ਲਈ – ਘੋਟਾਲਿਆਂ ਬਾਰੇ ਯਾਦ ਰੱਖਣ ਵਾਲੇ ਮਹੱਤਵਪੂਰਣ ਨੁਕਤੇ

 • ਜੇ ਇਹ ਵੇਖਣ ਤੇ ਸੱਚਾ ਹੋਣ ਤੋਂ ਵੀ ਜ਼ਿਆਦਾ ਚੰਗਾ ਲੱਗਦਾ ਹੈ, ਤਾਂ ਇਹ ਇਵੇਂ ਹੀ ਹੈ
 • ਬੇਲੋੜੀਆਂ ਈਮੇਲਾਂ, ਫੋਨ ਕਾਲਾਂ ਜਾਂ ਇਹ ਕਹਿਣ ਵਾਲੀਆਂ ਚਿੱਠੀਆਂ ਤੋਂ ਬਹੁਤ ਸਾਵਧਾਨ ਰਹੋ ਕਿ ਤੁਹਾਡਾ ਲਾਵਾਰਿਸ ਧਨ ਪਿਆ ਹੋਇਆ ਹੈ ਜਾਂ ਬਕਾਇਆ ਪੈਸੇ ਪਏ ਹੋਏ ਹਨ
 • ਇਨਾਮ ਜਾਂ ਕਟੌਤੀ ਪ੍ਰਾਪਤ ਕਰਨ ਲਈ ਕਦੇ ਵੀ ਪੈਸੇ ਜਾਂ ਬੈਂਕ ਦੇ ਵੇਰਵੇ ਨਾ ਭੇਜੋ
 • ਜਾਂਚੋ ਕਿ ਤੁਸੀਂ ਲਾਟਰੀ ਜਾਂ ਇਨਾਮ ਦੇ ਵਿੱਚ ਸ਼ਾਮਲ ਹੋਏ ਹੋ ਅਤੇ ਯਾਦ ਰੱਖੋ ਕਿ ਜਾਇਜ਼ ਲਾਟਰੀਆਂ ਤੁਹਾਨੂੰ ਜਿੱਤ ਦੀ ਰਕਮ ਜਾਂ ਇਨਾਮ ਪ੍ਰਾਪਤ ਕਰਨ ਵਾਸਤੇ ਫੀਸ ਦੇਣ ਬਾਰੇ ਨਹੀਂ ਕਹਿਣਗੀਆਂ
 • ਕਿਸੇ ਚੀਜ਼ ਵਾਸਤੇ ਕਦੇ ਵੀ ਮਨੀ-ਆਰਡਰ ਜਾਂ ਤਾਰ ਰਾਹੀਂ ਭੁਗਤਾਨ ਨਾ ਕਰੋ – ਹਮੇਸ਼ਾਂ ਸੁਰੱਖਿਅਤ ਤਰੀਕਾ ਜਿਵੇਂ ਕਰੈਡਿਟ ਕਾਰਡ ਜਾਂ ਪੇਅ ਪਾਲ ਦੀ ਵਰਤੋਂ ਕਰੋ
 • ਮੰਨੀਆਂ ਪ੍ਰਮੰਨੀਆਂ ਬੈਂਕਾਂ ਜਾਂ ਸੰਸਥਾਵਾਂ ਦੇ ਜਾਇਜ਼ ਵਿਖਾਈ ਦਿਸਣ ਵਾਲੇ ਨਿਸ਼ਾਨਾਂ ਵਾਲੀਆਂ ਨਕਲੀ ਵੈਬਸਾਈਟਾਂ ਤੋਂ ਸਾਵਧਾਨ ਰਹੋ – ਜੇ ਤੁਹਾਨੂੰ ਯਕੀਨ ਨਹੀਂ ਹੈ, ਤਾਂ ਬੈਂਕ ਜਾਂ ਸੰਸਥਾ ਨਾਲ ਸਿੱਧਾ ਸੰਪਰਕ ਕਰੋ
 • ਵਪਾਰ ਦੇ ਨਾਲ ਸੰਪਰਕ ਕਰਨ ਵਾਸਤੇ ਕਦੇ ਵੀ ਈਮੇਲ ਵਿੱਚ ਦਿੱਤੇ ਹੋਏ ਲਿੰਕ ਨੂੰ ਨਾ ਵਰਤੋ। ਸੰਪਰਕ ਦੀ ਜਾਣਕਾਰੀ ਲੱਭਣ ਵਾਸਤੇ ਹਮੇਸ਼ਾਂ ਸਰਚ ਇੰਜਣ, ਫੋਨ ਡਾਇਰੈਕਟਰੀ ਜਾਂ ਕੋਈ ਹੋਰ ਆਜ਼ਾਦ ਵਸੀਲਾ ਵਰਤੋ
 • ਕਦੇ ਵੀ ਕਿਸੇ ਨੂੰ ਜਿਸ ਨੂੰ ਤੁਸੀਂ ਨਿੱਜੀ ਤੌਰ ਤੇ ਨਹੀਂ ਮਿਲੇ ਪੈਸੇ ਨਾ ਭੇਜੋ, ਭਾਂਵੇਂ ਕਿ ਤੁਸੀਂ ਉਹਨਾਂ ਨਾਲ ਗੱਲ ਕੀਤੀ ਹੈ ਜਾਂ ਤੋਹਫੇ ਪ੍ਰਾਪਤ ਕੀਤੇ ਹਨ
 • ਆਪਣੇ ਪਰਵਾਰ ਅਤੇ ਦੋਸਤਾਂ ਦੀ ਗੱਲ ਸੁਣੋ ਜੇਕਰ ਉਹਨਾਂ ਦੀ ਕਿਸੇ ਬਾਰੇ ਚਿੰਤਾ ਹੈ ਜਿਸ ਨੂੰ ਤੁਸੀਂ ਔਨਲਾਈਨ ਉਪਰ ਮਿਲੇ ਹੋ
 • ਝਿਜਕੋ ਜੇਕਰ ਮਿਲਣ ਗਿਲਣ ਵਾਲੀ ਰੂਪ ਰੇਖਾ ਦੀ ਤਸਵੀਰ ਹੁਲੀਏ ਨਾਲ ਮੇਲ ਨਹੀਂ ਖਾਂਦੀ ਜਾਂ ਇਵੇਂ ਲੱਗਦਾ ਹੈ ਕਿ ਇਹ ਕਿਸੇ ਰਿਸਾਲੇ ਤੋਂ ਲਈ ਗਈ ਹੈ।

ਘੋਟਾਲਿਆਂ ਦੇ ਖਿਲਾਫ ਕਾਰਵਾਈ ਕਰਨਾ

ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਨਾਲ ਘੋਟਾਲਾ ਹੋ ਰਿਹਾ ਲੱਗਦਾ ਹੈ, ਘਟਨਾ ਦੀ ਰਿਪੋਰਟ ਕਰਨ ਵਾਸਤੇ ਤੁਰੰਤ ਸਾਡੇ ਨਾਲ ਸੰਪਰਕ ਕਰੋ। ਤੁਹਾਡੇ ਹਾਲਾਤਾਂ ਦੇ ਆਧਾਰ ਤੇ, ਕਰੈਡਿਟ ਕਾਰਡ ਪਰਦਾਤਾ ਜਾਂ ਬੈਂਕ ਰਾਹੀਂ ਤੁਸੀਂ ਆਪਣੇ ਪੈਸੇ ਵਾਪਸ ਲੈਣ ਦੇ ਯੋਗ ਹੋ ਸਕਦੇ ਹੋ।

ਜੇਕਰ ਤੁਸੀਂ ਆਪਣੇ ਪੈਸੇ ਵਾਪਸ ਲੈਣ ਦੇ ਯੋਗ ਨਹੀਂ ਹੋ ਸਕੇ, ਫਿਰ ਵੀ ਇਹ ਮਹੱਤਵਪੂਰਣ ਹੈ ਕਿ ਤੁਸੀਂ ਘਟਨਾ ਦੀ ਰਿਪੋਰਟ ਕਰੋ, ਕਿਉਂਕਿ ਜਾਣਕਾਰੀ ਸਾਨੂੰ ਦੂਸਰਿਆਂ ਨੂੰ ਘੋਟਾਲਿਆਂ ਤੋਂ ਬਚਾਉਣ ਵਿੱਚ ਮਦਦ ਕਰ ਸਕਦੀ ਹੈ।

ਘੋਟਾਲਿਆਂ ਤੋਂ ਬਚਣ ਲਈ ਹੋਰ ਜਾਨਣ ਲਈ ਸਟੀਵੀ ਦੀਆਂ ਘੋਟਾਲਾ ਸਕੂਲ ਵੀਡਿਓ ਵੇਖੋ ਉਪਭੋਗਤਾ ਛੋਟੇ ਵਪਾਰ.