Door to door sales

Skip listen and sharing tools

ਆਸਟ੍ਰੇਲੀਆ ਵਿੱਚ ਤੁਹਾਡੇ ਅਧਿਕਾਰ।

ਦਰਵਾਜ਼ੇ ਤੋਂ ਦਰਵਾਜ਼ੇ ਵਾਲੀਆਂ ਵਿਕਰੀਆਂ ਕੀ ਹਨ?

ਦਰਵਾਜ਼ੇ ਤੋਂ ਦਰਵਾਜ਼ੇ ਵਾਲੀਆਂ ਵਿਕਰੀਆਂ ਵਿੱਚ ਸ਼ਾਮਲ ਲੋਕ ਹੋ ਸਕਦੇ ਹਨ:

  • ਘਰੇਲੂ ਚੀਜਾਂ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ
  • ਤੁਹਾਡੇ ਘਰ ਦੀ ਮੁਰੰਮਤ ਦੀ ਪੇਸ਼ਕਸ਼ ਕਰ ਰਹੇ ਹਨ
  • ਤੁਹਾਨੂੰ ਗੈਸ, ਬਿਜਲੀ, ਟੈਲੀਫੋਨ ਜਾਂ ਇੰਟਰਨੈਟ ਪ੍ਰਦਾਤਾਵਾਂ ਨੂੰ ਬਦਲਣ ਬਾਰੇ ਕਹਿ ਰਹੇ ਹਨ।

ਇਕ ਵਿਕਰੇਤਾ ਕਦੋਂ ਮੇਰੇ ਦਰਵਾਜ਼ੇ ਉਪਰ ਆ ਸਕਦਾ ਹੈ?

ਇਕ ਵਿਕਰੇਤਾ ਨੂੰ ਇਸ ਸਮੇਂ ਦੇ ਵਿਚਕਾਰ ਤੁਹਾਡੇ ਦਰਵਾਜ਼ੇ ਉਪਰ ਆਉਣ ਦੀ ਆਗਿਆ ਹੈ:

  • 9:00 ਵਜੇ ਸਵੇਰ ਅਤੇ 6:00 ਵਜੇ ਸ਼ਾਮ ਸੋਮਵਾਰ ਤੋਂ ਸ਼ੁਕਰਵਾਰ
  • 9:00 ਵਜੇ ਸਵੇਰ ਅਤੇ 5:00 ਵਜੇ ਸ਼ਾਮ ਸ਼ਨਿੱਚਰਵਾਰ

ਉਹ ਐਤਵਾਰ ਜਾਂ ਜਨਤਕ ਛੁੱਟੀਆਂ ਵਾਲੇ ਦਿਨ ਨਹੀਂ ਆ ਸਕਦੇ।

ਭਾਂਵੇਂ ਕਿ, ਸਪਲਾਇਰ ਜਾਂ ਏਜੰਟ ਤੁਹਾਡੀ ਸਹਿਮਤੀ ਨਾਲ ਕਿਸੇ ਵੀ ਸਮੇਂ ਤੁਹਾਨੂੰ ਮਿਲਣ ਆ ਸਕਦਾ ਹੈ।

ਦਰਵਾਜ਼ੇ ਤੋਂ ਦਰਵਾਜ਼ੇ ਵਾਲੇ ਵਿਕਰੇਤਾ ਨੂੰ ਕਿਹੜੇ ਨਿਯਮਾਂ ਦਾ ਜ਼ਰੂਰ ਪਾਲਣ ਕਰਨਾ ਚਾਹੀਦਾ ਹੈ?

ਜਦੋਂ ਉਹ ਤੁਹਾਡੇ ਦਰਵਾਜ਼ੇ ਉਪਰ ਆਉਂਦੇ ਹਨ, ਵਿਕਰੇਤਾ ਜ਼ਰੂਰੀ ਤੌਰ ਤੇ:

  • ਤੁਹਾਨੂੰ ਦੱਸੇਗਾ ਕਿ ਉਹ ਤੁਹਾਨੂੰ ਕਿਉਂ ਮਿਲਣਾ ਚਾਹੁੰਦਾ ਹੈ
  • ਤੁਹਾਨੂੰ ਆਪਣਾ ਤੇ ਕੰਪਨੀ ਜਿਸ ਲਈ ਉਹ ਕੰਮ ਕਰਦਾ ਹੈ ਦਾ ਨਾਮ ਦੱਸੇਗਾ
  • ਤੁਹਾਨੂੰ ਦੱਸੇਗਾ ਕਿ ਜੇ ਤੁਸੀਂ ਉਹਨਾਂ ਨੂੰ ਜਾਣ ਲਈ ਕਹੋਗੇ ਤਾਂ ਉਹ ਜ਼ਰੂਰੀ ਚਲੇ ਜਾਵੇਗਾ (ਜੇ ਤੁਸੀਂ ਵਿਕਰੇਤਾ ਨੂੰ ਜਾਣ ਲਈ ਕਹਿੰਦੇ ਹੋ, ਉਹ ਤੁਹਾਨੂੰ ਦੋਬਾਰਾ ਘੱਟੋ ਘੱਟ  30 ਦਿਨਾਂ ਲਈ ਸੰਪਰਕ ਨਹੀਂ ਕਰ ਸਕਦੇ)
  • ਤੁਹਾਨੂੰ ਦੱਸਣਗੇ ਕਿ ਇਕਰਾਰਨਾਮੇ ਨੂੰ ਰੱਦ ਕਰਨ ਬਾਰੇ ਤੁਹਾਡੇ ਕੀ ਅਧਿਕਾਰ ਹਨ (ਇਸ ਵਿੱਚ ਇਕਰਾਰਨਾਮੇ ਨੂੰ ਰੱਦ ਕਿਵੇਂ ਕਰਨਾ ਹੈ ਦਾ ਸ਼ਾਮਲ ਹੋਣਾ ਜ਼ਰੂਰੀ ਹੈ)
  • ਇਕਰਾਰਨਾਮੇ ਜਿਸ ਉਪਰ ਉਹਨਾਂ ਨੇ ਸਪਲਾਇਰ ਦੀ ਤਰਫੋਂ ਦਸਤਖਤ ਕੀਤੇ ਹਨ, ਉਸ ਦੇ ਉਪਰ ਸੰਪਰਕ ਦੇ ਪੂਰੇ ਵੇਰਵੇ ਸ਼ਾਮਲ ਹਨ
  • ਤੁਹਾਨੂੰ ਦੇਣਗੇ ਲਿਖਤੀ ਦਸਤਖਤ ਕਰਨ ਤੋਂ ਪਹਿਲਾਂ ਇਕਰਾਰਨਾਮੇ ਦੀ ਕਾਪੀ
  • ਇਕਰਾਰਨਾਮੇ ਉਪਰ ਦਸਤਖਤ ਕਰਨ ਦੇ 10 ਵਪਾਰਕ ਦਿਨਾਂ ਦੇ ਅੰਦਰ ਭੁਗਤਾਨ ਲਈ ਨਹੀਂ ਕਹਿਣਗੇ
  • 500 ਡਾਲਰ ਤੋਂ ਵੱਧ ਕੀਮਤ ਵਾਲੀਆਂ ਚੀਜਾਂ ਇਕਰਾਰਨਾਮੇ ਉਪਰ ਦਸਤਖਤ ਕਰਨ ਦੇ 10 ਵਪਾਰਕ ਦਿਨਾਂ ਦੇ ਅੰਦਰ ਪ੍ਰਦਾਨ ਨਹੀਂ ਕਰਨਗੇ
  • ਇਕਰਾਰਨਾਮੇ ਉਪਰ ਦਸਤਖਤ ਕਰਨ ਦੇ 10 ਵਪਾਰਕ ਦਿਨਾਂ ਦੇ ਅੰਦਰ ਸੇਵਾਵਾਂ ਪ੍ਰਦਾਨ ਨਹੀਂ ਕਰਨਗੇ।

ਜੋ ਵਿਕਰੇਤਾ ਪੇਸ਼ ਕਰ ਰਿਹਾ ਹੈ, ਮੇਰੀ ਉਸ ਵਿੱਚ ਦਿਲਚਸਪੀ ਨਹੀਂ ਹੈ – ਮੈਂ ਕੀ ਕਰ ਸਕਦਾ ਹਾਂ?

  • ‘ਨਹੀਂ, ਧੰਨਵਾਦ’ ਕਹੋ।
  • ਕਿਸੇ ਕੋਲੋਂ ਜੋ ਤੁਹਾਡੇ ਦਰਵਾਜ਼ੇ ਉਪਰ ਆਇਆ ਹੈ ਪਾਸੋਂ ਕਿਸੇ ਵੀ ਚੀਜ ਨੂੰ ਖਰੀਦਣ ਲਈ ਦਬਾਅ ਮਹਿਸੂਸ ਨਾ ਕਰੋ।

ਹਮੇਸ਼ਾਂ ‘ਨਹੀਂ’ ਕਹੋ ਜੇਕਰ ਵਿਕਰੇਤਾ:

  • ਅਜਿਹਾ ਸੌਦੇ ਦੀ ਪੇਸ਼ਕਸ਼ ਕਰ ਰਿਹਾ ਹੈ ਜੋ ਸੁਣਨ ਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ
  • ਚੀਜਾਂ ਜਾਂ ਸੇਵਾਵਾਂ ਪ੍ਰਦਾਨ ਕਰਨ ਤੋਂ ਪਹਿਲਾਂ ਭੁਗਤਾਨ ਕਰਨ ਲਈ ਕਹਿ ਰਿਹਾ ਹੈ
  • ਇਸ ਤਰ੍ਹਾਂ ਵਿਵਹਾਰ ਕਰ ਰਿਹਾ ਹੈ ਜੋ ਤੁਹਾਨੂੰ ਬੇਚੈਨ ਜਾਂ ਬੇਆਰਾਮ ਕਰ ਰਿਹਾ ਹੈ।

ਵਿਅਕਤੀ ਵਿਖਾਵਾ ਕਰ ਰਿਹਾ ਹੈ ਕਿ ਉਹ ਸਰਕਾਰ ਵੱਲੋਂ ਆਇਆ ਹੈ

  • ਤੁਹਾਡੇ ਦਰਵਾਜ਼ੇ ਉਪਰ ਆ ਕੇ ਕੋਈ ਕਹਿੰਦਾ ਹੈ ਕਿ ਉਹ ਸਰਕਾਰੀ ਵਿਭਾਗ – ਜਿਵੇਂ ਕਿ Australian Taxation Office ਜਾਂ Centrelink ਤੋਂ ਹੈ।
  • ਉਹ ਤੁਹਾਡੇ ਬੈਂਕ ਦੇ ਵੇਰਵੇ ਜਾਂ ਨਿੱਜੀ ਜਾਣਕਾਰੀ ਬਾਰੇ ਪੁੱਛਦੇ ਹਨ, ਉਦਾਹਰਣ ਵਜੋਂ, ਤੁਹਾਡੀ ਟੈਕਸ ਰਿਟਰਨ ਦਾ ਭੁਗਤਾਨ ਕਰਨ ਲਈ ਜਾਂ ਤੁਹਾਡੇ Centrelink ਦੇ ਭੁਗਤਾਨਾਂ ਨੂੰ ਵਧਾਉਣ ਬਾਰੇ।
  • ਉਹ ਇਹਨਾਂ ਵੇਰਵਿਆਂ ਨੂੰ ਵਰਤ ਕੇ ਤੁਹਾਡੀ ਪੂੰਜੀ ਜਾਂ ਪਛਾਣ ਨੂੰ ਚੋਰੀ ਕਰ ਸਕਦੇ ਹਨ।

ਯਾਦ ਰੱਖੋ: ਸਾਵਧਾਨ ਹੋ ਜਾਓ ਜੇ ਤੁਹਾਡੇ ਦਰਵਾਜ਼ੇ ਉਪਰ ਆ ਕੇ ਕੋਈ ਇਹ ਦਾਅਵਾ ਕਰੇ ਕਿ ਮੈਂ ਸਰਕਾਰ ਵੱਲੋਂ ਆਇਆ ਹਾਂ। ਹਮੇਸ਼ਾਂ ਉਹਨਾਂ ਦੀ ਸ਼ਨਾਖਤ ਪੁੱਛੋ। ਬਹੁਤੇ ਮਾਮਲਿਆਂ ਵਿੱਚ ਸਰਕਾਰੀ ਵਿਭਾਗ ਤੁਹਾਨੂੰ ਇਸ ਤਰੀਕੇ ਨਾਲ ਸੰਪਰਕ ਨਹੀਂ ਕਰਨਗੇ।

ਮੈਂ ਵਿਕਰੇਤਾ ਦੀ ਪੇਸ਼ਕਸ਼ ਵਿੱਚ ਦਿਲਚਸਪੀ ਰੱਖਦਾ ਹਾਂ ... ਮੈਨੂੰ ਕੀ ਕਰਨਾ ਚਾਹੀਦਾ ਹੈ?

ਜੇਕਰ ਤੁਸੀਂ ਵਿਕਰੇਤਾ ਪਾਸੋਂ ਕੁਝ ਖਰੀਦਣ ਲਈ ਹਾਂ ਕਰਦੇ ਹੋ, ਤੁਹਾਨੂੰ ਇਕ ਇਕਰਾਰਨਾਮਾ ਦਸਤਖਤ ਕਰਨ ਲਈ ਕਿਹਾ ਜਾਵੇਗਾ। ਇਕਰਾਰਨਾਮਾ ਜ਼ਰੂਰੀ ਤੌਰ ਤੇ:

  • ਸਪਸ਼ਟ ਅਤੇ ਸਰਲ ਭਾਸ਼ਾ ਵਿੱਚ ਲਿਖਿਆ ਹੋਵੇ
  • ਸਾਰੀਆਂ ਸ਼ਰਤਾਂ ਵਿੱਚ ਸ਼ਾਮਲ ਹੋਣ
  • ਪੂਰੀ ਕੀਮਤ ਵਿੱਚ ਸ਼ਾਮਲ ਹੋਵੇ, ਜਾਂ ਇਸ ਦਾ ਹਿਸਾਬ ਕਿਵੇਂ ਲਗਾਇਆ ਗਿਆ ਹੈ
  • ਡਾਕ ਜਾਂ ਪਹੁੰਚਾਉਣ ਦੇ ਖਰਚੇ ਵਿੱਚ ਸ਼ਾਮਲ ਹਨ
  • ਵਿਕਰੇਤਾ ਦਾ ਨਾਮ ਅਤੇ ਸੰਪਰਕ ਦੇ ਵੇਰਵੇ ਵਿੱਚ ਦਿੱਤੇ ਹੋਣ
  • ਸਪਲਾਇਰ ਦੇ ਵੇਰਵੇ ਸ਼ਾਮਲ ਹਨ, ਪਤੇ ਅਤੇ ਸੰਪਰਕ ਵੇਰਵਿਆਂ ਸਮੇਤ
  • ਤੁਹਾਡੇ ਅਤੇ ਵਿਕਰੇਤਾ ਦੁਆਰਾ ਦਸਤਖਤ ਕੀਤਾ ਗਿਆ ਹੈ
  • ਸਪਸ਼ਟ ਤੌਰ ਤਿ ਲਿਖਿਆ ਜਾਂ ਛਪਿਆ ਹੋਵੇ (ਹਾਲਾਂਕਿ ਕੋਈ ਵੀ ਬਦਲਾਵ ਪੈਨ ਨਾਲ ਕਰਕੇ ਦਸਤਖਤ ਕੀਤਾ ਜਾ ਸਕਦਾ ਹੈ)
  • ਇਕਰਾਰਨਾਮੇ ਨੂੰ ਰੱਦ ਕਰਨ ਦੇ ਤੁਹਾਡੇ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ
  • ਆਸਾਨੀ ਨਾਲ ਸਮਝ ਆਉਂਦਾ ਹੋਵੇ
  • ਇਸ ਦੇ ਨਾਲ ਇਕ ਫਾਰਮ ਹੈ ਜਿਸ ਵਿੱਚ ਤੁਹਾਡੇ ਦੁਆਰਾ ਮਨ ਬਦਲਣ ਬਾਰੇ ਤੁਹਾਡੇ ਅਧਿਕਾਰਾਂ ਨੂੰ ਸਮਝਾਇਆ ਗਿਆ ਹੈ।

ਯਾਦ ਰੱਖੋ: ਜੇ ਤੁਸੀਂ ਵਧੀਆ ਅੰਗਰੇਜ਼ੀ ਨਹੀਂ ਬੋਲ ਸਕਦੇ, ਵਿਕਰੇਤਾ ਵੱਲੋਂ ਤੁਹਾਡੇ ਬੱਚੇ ਨੂੰ ਦੋਭਾਸ਼ੀਏ ਵਜੋਂ ਵਰਤ ਕੇ ਤੁਹਾਡੇ ਕੋਲੋਂ ਇਕਰਾਰਨਾਮਾ ਦਸਤਖਤ ਕਰਵਾਉਣਾ ਬਿਲਕੁਲ ਵੀ ਠੀਕ ਨਹੀਂ ਹੈ। ਕਿਸੇ ਚੀਜ਼ ਉਪਰ ਦਸਤਖਤ ਕਰਨ ਤੋਂ ਪਹਿਲਾਂ ਤੁਸੀਂ ਇਕਰਾਰਨਾਮੇ ਦੀ ਆਪਣੀ ਭਾਸ਼ਾ ਵਿੱਚ ਕਾਪੀ ਬਾਰੇ ਜ਼ਰੂਰ ਪੁੱਛੋ।

ਮੈਂ ਇਕਰਾਰਨਾਮਾ ਦਸਤਖਤ ਕਰ ਦਿੱਤਾ ਹੈ ਅਤੇ ਆਪਣਾ ਮਨ ਬਦਲ ਲਿਆ ਹੈ ... ਮੈਂ ਕੀ ਕਰ ਸਕਦਾ ਹਾਂ?

ਜੇ ਤੁਸੀਂ ਦਰਵਾਜ਼ੇ ਤੋਂ ਦਰਵਾਜ਼ੇ ਵਾਲੇ ਵਿਕਰੇਤਾ ਪਾਸੋਂ 100 ਡਾਲਰ ਤੋਂ ਵੱਧ ਦੀਆਂ ਚੀਜਾਂ ਜਾਂ ਸੇਵਾਵਾਂ ਖਰੀਦਣ ਲਈ ਸਹਿਮਤ ਹੋਏ ਹੋ, ਤੁਹਾਡੇ ਕੋਲ 10 ਵਪਾਰਕ ਦਿਨ ਹਨ ਇਕਰਾਰਨਾਮੇ ਦੇ ਬਾਰੇ ਆਪਣਾ ਮਨ ਬਦਲਣ ਲਈ। ਇਸ ਨੂੰ ‘ਮਨ ਬਦਲਣ’ ਵਾਲਾ ਸਮਾਂ ਕਿਹਾ ਜਾਂਦਾ ਹੈ। ਜੇਕਰ, ਇਸ ਸਮੇਂ ਦੌਰਾਨ, ਤੁਸੀਂ ਫੈਸਲਾ ਕਰਦੇ ਹੋ ਕਿ ਇਕਰਾਰਨਾਮਾ ਤੁਹਾਡੇ ਲਈ ਠੀਕ ਨਹੀਂ ਹੈ, ਤੁਸੀਂ ਬਿਨਾਂ ਕਿਸੇ ਲਾਗਤ ਦੇ ਖਰੀਦ ਨੂੰ ਰੱਦ ਕਰ ਸਕਦੇ ਹੋ।

ਤੁਹਾਡੇ ਵੱਲੋਂ ਸਹਿਮਤੀ ਤੋਂ ਪਹਿਲਾਂ, ਵਿਕਰੇਤਾ ਤੁਹਾਨੂੰ ਜ਼ਰੂਰ ਦੱਸੇਗਾ ਕਿ ਤੁਹਾਡੇ ਕੋਲ ਇਹ ਅਧਿਕਾਰ ਹੈ। ਜੇ ਤੁਸੀਂ ਮਨ ਬਦਲਣ ਦੇ ਸਮੇਂ ਦੌਰਾਨ ਆਪਣਾ ਮਨ ਬਦਲ ਲੈਂਦੇ ਹੋ, ਵਿਕਰੇਤਾ ਜਾਂ ਸਪਲਾਇਰ ਨੂੰ ਆਗਿਆ ਨਹੀਂ ਹੈ ਕਿ:

  • ਤੁਹਾਨੂੰ ਮਨ ਬਦਲਣ ਵਾਲੇ ਸਮੇਂ ਨੂੰ ‘ਹਟਾਉਣ’ (ਰੱਦ) ਕਰਨ ਬਾਰੇ ਕਹੇ
  • ਤੁਹਾਡੇ ਦੁਆਰਾ ਇਕਰਾਰਨਾਮੇ ਨੂੰ ਹਾਂ ਕਰਨ ਵਾਸਤੇ ਦਬਾਓ ਪਾਵੇ
  • ਤੁਹਾਡੇ ਕੋਲੋਂ ਰੱਦ ਕਰਨ ਦੀ ਫੀਸ ਲਵੇ।

ਤੁਸੀਂ ਇਕਰਾਰਨਾਮੇ ਨੂੰ ਜ਼ੁਬਾਨੀ ਜਾਂ ਲਿਖਤੀ ਰੂਪ ਵਿੱਚ ਰੱਦ ਕਰ ਸਕਦੇ ਹੋ।

ਕੋਈ ਤੁਹਾਡੇ ਦਰਵਾਜ਼ੇ ਉਪਰ ਆ ਕੇ ਪੁੱਛਦਾ ਹੈ ਕਿ ਕੀ ਤੁਸੀਂ ਗੈਸ ਜਾਂ ਬਿਜਲੀ ਦੇ ਪ੍ਰਦਾਤਾਵਾਂ ਨੂੰ ਬਦਲਣਾ ਚਾਹੁੰਦੇ ਹੋ

  • ਉਹ ਤੁਹਾਨੂੰ ਦੱਸਣਗੇ ਕਿ ਉਹਨਾਂ ਦੀ ਕੰਪਨੀ ਬਹੁਤ ਵਧੀਆ ਪੇਸ਼ਕਸ਼ ਦੇ ਰਹੀ ਹੈ ਅਤੇ ਤੁਸੀਂ ਬਹੁਤ ਸਾਰੇ ਪੈਸੇ ਬਚਾਉਗੇ।
  • ਵਿਕਰੇਤਾ ਇਕਰਾਰਨਾਮੇ ਉਪਰ ਉਸੇ ਵੇਲੇ ਤੁਹਾਡੇ ਦਸਤਖਤ ਕਰਵਾਉਣ ਲਈ ਕਾਹਲੀ ਪਾ ਰਿਹਾ ਹੈ।
  • ਤੁਸੀਂ ਦਬਾਅ ਮਹਿਸੂਸ ਕਰਦੇ ਹੋ ਅਤੇ ਦਸਤਖਤ ਕਰ ਦੇਂਦੇ ਹੋ।
  • ਅਗਲੇ ਦਿਨ, ਤੁਸੀਂ ਫੈਸਲਾ ਕਰਦੇ ਹੋ ਕਿ ਤੁਹਾਨੂੰ ਇਹ ਸੌਦਾ ਨਹੀਂ ਚਾਹੀਦਾ ਹੈ।

ਯਾਦ ਰੱਖੋ:

  • ਇਕਰਾਰਨਾਮਾ ਦਸਤਖਤ ਕਰਨ ਵਾਸਤੇ ਕਦੇ ਦਬਾਅ ਹੇਠਾਂ ਨਾ ਆਓ, ਤੁਸੀਂ ਵਿਕਰੇਤਾ ਨੂੰ ਤੁਹਾਡੇ ਦੁਆਰਾ ਬਾਅਦ ਵਿੱਚ ਪੜ੍ਹਨ ਲਈ ਜਾਣਕਾਰੀ ਛੱਡ ਕੇ ਜਾਣ ਲਈ ਕਹਿ ਸਕਦੇ ਹੋ
  • ਜੇ ਤੁਸੀਂ ਦਸਤਖਤ ਕਰ ਦਿੱਤੇ ਹਨ ਅਤੇ ਆਪਣਾ ਮਨ ਬਦਲ ਲਿਆ ਹੈ, ਤੁਹਾਡੇ ਕੋਲ ‘ਮਨ ਬਦਲਣ’ ਦੇ ਅਧਿਕਾਰ ਹਨ
  • 10 ਵਪਾਰਕ ਦਿਨਾਂ ਦੇ ਅੰਦਰ ਵਿਕਰੇਤਾ ਕੰਪਨੀ ਨਾਲ ਸੰਪਰਕ ਕਰਕੇ ਦੱਸ ਦਿਓ ਕਿ ਤੁਸੀਂ ਮਨ ਬਦਲ ਲਿਆ ਹੈ
  • ਵਿਕਰੇਤਾ ਕੰਪਨੀ ਤੁਹਾਡੇ ਕੋਲੋਂ ਆਪਣਾ ਮਨ ਬਦਲਣ ਦੀ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਲੈ ਸਕਦੀ

ਦਰਵਾਜ਼ੇ ਤੋਂ ਦਰਵਾਜ਼ੇ ਵਾਲੀਆਂ ਵਿਕਰੀਆਂ ਜੋ ਸੱਚੀਆਂ ਨਹੀਂ ਹਨ ਦੇ ਵੇਰਵਿਆਂ ਵਾਸਤੇ ਉਪਰ ਜਾਓ SCAMwatch ਵੈਬਸਾਈਟ।.

ਘੋਟਾਲਿਆਂ ਦੇ ਖਿਲਾਫ ਕਾਰਵਾਈ ਕਰਨਾ

ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਨਾਲ ਘੋਟਾਲਾ ਹੋ ਰਿਹਾ ਲੱਗਦਾ ਹੈ, ਘਟਨਾ ਦੀ ਰਿਪੋਰਟ ਕਰਨ ਵਾਸਤੇ ਤੁਰੰਤ ਸਾਡੇ ਨਾਲ ਸੰਪਰਕ ਕਰੋ। ਤੁਹਾਡੇ ਹਾਲਾਤਾਂ ਦੇ ਆਧਾਰ ਤੇ, ਕਰੈਡਿਟ ਕਾਰਡ ਪਰਦਾਤਾ ਜਾਂ ਬੈਂਕ ਰਾਹੀਂ ਤੁਸੀਂ ਆਪਣੇ ਪੈਸੇ ਵਾਪਸ ਲੈਣ ਦੇ ਯੋਗ ਹੋ ਸਕਦੇ ਹੋ।

ਜੇਕਰ ਤੁਸੀਂ ਆਪਣੇ ਪੈਸੇ ਵਾਪਸ ਲੈਣ ਦੇ ਯੋਗ ਨਹੀਂ ਹੋ ਸਕੇ, ਫਿਰ ਵੀ ਇਹ ਮਹੱਤਵਪੂਰਣ ਹੈ ਕਿ ਤੁਸੀਂ ਘਟਨਾ ਦੀ ਰਿਪੋਰਟ ਕਰੋ, ਕਿਉਂਕਿ ਜਾਣਕਾਰੀ ਸਾਨੂੰ ਦੂਸਰਿਆਂ ਨੂੰ ਘੋਟਾਲਿਆਂ ਤੋਂ ਬਚਾਉਣ ਵਿੱਚ ਮਦਦ ਕਰ ਸਕਦੀ ਹੈ।

ਸਾਡੀਆਂ ਉਪਭੋਗਤਾ ਅਤੇ ਛੋਟੇ ਵਪਾਰ ਬਾਰੇ ਸਟੀਵੀ ਦੀਆਂ ਘੋਟਾਲਾ ਸਕੂਲ ਦੀਆਂ ਵੀਡਿਓ ਵੇਖ ਕੇ ਘੋਟਲਿਆਂ ਤੋਂ ਕਿਵੇਂ ਬਚਣਾ ਹੈ ਦੇ ਬਾਰੇ ਹੋਰ ਸਿੱਖੋ ।