Mobile phone contracts

Skip listen and sharing tools

ਮੋਬਾਈਲ ਫੋਨ ਖਰੀਦਣ ਤੋਂ ਪਹਿਲਾਂ

ਇਹਨਾਂ ਸ਼ਰਤਾਂ ਨੂੰ ਸਮਝੋ:

 • ਸੇਵਾ ਪ੍ਰਦਾਤਾ: ਉਹ ਕੰਪਨੀ ਜੋ ਤੁਹਾਡੇ ਮੋਬਾਈਲ ਫੋਨ ਨੂੰ ਨੈਟਵਰਕ ਨਾਲ ਜੋੜਦੀ ਹੈ ਤਾਂ ਕਿ ਤੁਸੀਂ ਫੋਨ ਕਾਲਾਂ ਕਰ ਸਕੋ ਅਤੇ ਈਮੇਲਾਂ ਭੇਜ ਸਕੋ
 • ਪ੍ਰੀਮੀਅਮ ਐਸ ਐਮ ਐਸ: ਟੈਕਸਟ ਸੁਨੇਹੇ ਜੋ ਕਿ ਇਹਨਾਂ ਸੇਵਾਵਾਂ ਲਈ ਵਰਤੇ ਜਾਂਦੇ ਹਨ ਜਿਵੇਂ ਟੈਲੀਵੀਜ਼ਨ ਦੇ ਸੱਚੇ ਪ੍ਰੋਗਰਾਮ ਵਾਸਤੇ ਵੋਟ ਪਾਉਣੀ, ਮੁਕਾਬਲੇ ਅਤੇ ਸਮੱਗਰੀ ਵਾਲੇ ਚੰਦੇ। ਜੇਕਰ ਤੁਸੀਂ ਪ੍ਰੀਮੀਅਮ ਐਸ ਐਮ ਐਸ ਭੇਜਣਾ ਜਾਂ ਜਵਾਬ ਦੇਣਾ ਚੁਣਦੇ ਹੋ, ਤੁਸੀਂ ਇਕ ਅਜਿਹੀ ਸੇਵਾ ਨਾਲ ਇਕਰਾਰ ਕਰ ਲਵੋਗੇ ਜਿਸ ਦੀਆਂ ਕਾਲਾਂ ਦੀ ਦਰ ਬਹੁਤ ਮਹਿੰਗੀ ਹੈ। ਤੁਹਾਡੇ ਵੱਲੋਂ ਹੋਰ ਖਰਚਾ ਕੀਤੇ ਬਿਨਾਂ ਇਸ ਨੂੰ ਰੱਦ ਕਰਨਾ ਔਖਾ ਹੋ ਸਕਦਾ ਹੈ
 • ਅੰਤਰ-ਰਾਸ਼ਟਰੀ ਰੋਮਿੰਗ: ਆਪਣੇ ਮੋਬਾਈਲ ਫੋਨ ਨੂੰ ਵਿਦੇਸ਼ ਵਿੱਚ ਕਾਲਾਂ ਕਰਨ ਅਤੇ ਪ੍ਰਾਪਤ ਕਰਨ ਲਈ ਵਰਤਣਾ। ਇਹ ਮਹਿੰਗਾ ਹੋ ਸਕਦਾ ਹੈ। ਯਕੀਨੀ ਬਣਾਓ ਕਿ ਤੁਸੀਂ ਸ਼ਰਤਾਂ ਪੜ੍ਹ ਲਈਆਂ ਹਨ ਤਾਂ ਜੋ ਤੁਹਾਨੂੰ ਪਤਾ ਹੋਵੇ ਕਿ ਇਸ ਸੇਵਾ ਲਈ ਤੁਹਾਨੂੰ ਕਿੰਨਾ ਭੁਗਤਾਨ ਕਰਨਾ ਪਵੇਗਾ
 • 32 ਜੀ ਬੀ/16 ਜੀ ਬੀ: ਇਹ ਅੰਕੜੇ ਆਮ ਤੌਰ ਤੇ ਪਲਾਨ ਦੇ ਵੇਰਵੇ ਵਿੱਚ ਦਰਸਾਏ ਜਾਦੇ ਹਨ ਅਤੇ ਤੁਹਾਡੇ ਮੋਬਾਈਲ ਫੋਨ ਦੀ ਸਟੋਰ ਕਰਨ ਦੀ ਸਮਰੱਥਾ ਦਾ ਜ਼ਿਕਰ ਕਰਦੇ ਹਨ, ਨਾ ਕਿ ਡੈਟੇ ਦੇ ਡਾਊਨਲੋਡ ਭੱਤੇ ਬਾਰੇ।

ਫੈਸਲਾ ਕਰੋ:

 • ਕਿੰਨੀਆਂ ਫੋਨ ਕਾਲਾਂ ਅਤੇ ਟੈਕਸਟ ਤੁਹਾਡੇ ਦੁਆਰਾ ਭੇਜੇ ਜਾਣ ਦੀ ਸੰਭਾਵਨਾ ਹੈ
 • ਤੁਹਾਨੂੰ ਕਿੰਨਾ ਡੈਟਾ ਚਾਹੀਦਾ ਹੈ। ਉਦਾਹਰਣ ਵਜੋਂ, ਜੇਕਰ ਤੁਸੀਂ ਅਕਸਰ ਈਮੇਲਾਂ ਚੈਕ ਕਰਦੇ ਹੋ ਜਾਂ ਇੰਟਰਨੈਟ ਉਪਰ ਖੋਜ ਕਰਦੇ ਹੋ, ਤੁਹਾਨੂੰ ਮਹੀਨੇਵਾਰ ਜ਼ਿਆਦਾ ਡੈਟਾ ਡਾਊਨਲੋਡ ਭੱਤੇ ਵਾਲੇ ਪਲਾਨ ਦੀ ਲੋੜ ਹੈ – ਆਮ ਤੌਰ ਤੇ 1 ਜੀ ਬੀ ਜਾਂ 2 ਜੀ ਬੀ ਪ੍ਰਤੀ ਮਹੀਨਾ। ਡੈਟੇ ਦੀ ਵਰਤੋਂ ਬਾਰੇ ਹੋਰ ਜਾਣਕਾਰੀ ਵਾਸਤੇ ਸੇਵਾ ਪ੍ਰਦਾਤਾ ਦੀ ਵੈਬਸਾਈਟ ਜਾਂਚੋ
 • ਤੁਸੀਂ ਕਿੰਨੀ ਦੇਰ ਤੱਕ ਇਕਰਾਰਨਾਮੇ ਵਿੱਚ ਰਹਿਣਾ ਚਾਹੁੰਦੇ ਹੋ। ਇਕਰਾਰਨਾਮੇ 12 ਤੋਂ 36 ਮਹੀਨਿਆਂ ਤੱਕ ਦੇ ਹੁੰਦੇ ਹਨ। ਜੇ ਤੁਸੀਂ ਇਕਰਾਰਨਾਮਾ ਦਸਤਖਤ ਕਰਨ ਵਿੱਚ ਸੁਖਦਾਈ ਮਹਿਸੂਸ ਨਹੀਂ ਕਰ ਰਹੇ, ਪਹਿਲਾਂ ਅਦਾਇਗੀ ਕੀਤੀ ਹੋਈ ਸੇਵਾ ਵਰਤ ਕੇ ਵੇਖ ਲਵੋ। ਇਕ ਵਾਰ ਦੋਬਾਰਾ ਚਾਰਜ ਕਰਵਾਉਣ ਵਾਲਾ ਕਾਰਡ ਮੁੱਕ ਜਾਵੇ, ਤੁਸੀਂ ਉਸੇ ਨੈਟਵਰਕ ਨਾਲ ਰਹਿਣਾ ਚੁਣ ਸਕਦੇ ਹੋ ਜਾਂ ਕਿਸੇ ਹੋਰ ਨੂੰ ਚੁਣ ਸਕਦੇ ਹੋ।

ਯਕੀਨੀ ਬਣਾਓ ਕਿ ਤੁਸੀਂ:

 • ਏਧਰੋਂ ਓਧਰੋਂ ਪਤਾ ਕਰੋ ਅਤੇ ਵੱਖ ਵੱਖ ਨੈਟਵਰਕ ਪ੍ਰਦਾਤਾਵਾਂ ਦੀਆਂ ਕੀਮਤਾਂ, ਸ਼ਰਤਾਂ ਤੇ ਪਲਾਨਾਂ ਦੀ ਤੁਲਨਾ ਕਰੋ
 • ਸੇਵਾਵਾਂ ਤੇ ਫੀਸਾਂ ਦੇ ਬਾਰੇ ਜਾਣਕਾਰੀ ਲਿਖਤੀ ਰੂਪ ਵਿੱਚ ਲਵੋ
 • ਲਾਗਤਾਂ ਨੂੰ ਸਮਝੋ ਜੇ ਤੁਸੀਂ ਇਕਰਾਰਨਾਮਾ ਬਦਲਦੇ ਜਾਂ ਤੋੜਦੇ ਹੋ, ਜਾਂ ਜੇ ਤੁਹਾਡਾ ਫੋਨ ਟੁੱਟ ਗਿਆ, ਗੁਆਚ ਗਿਆ ਜਾਂ ਚੋਰੀ ਹੋ ਗਿਆ ਹੈ
 • ਇਹ ਪਤਾ ਕਰਨ ਲਈ ਕਿ ਇਸ ਦੇ ਅੰਦਰ ਕੀ ਆਉਂਦਾ ਹੈ ਅਤੇ ਕੀ ਨਹੀਂ ਆਉਂਦਾ ਵਾਸਤੇ ਵਾਰੰਟੀ ਵਾਲੇ ਕਾਗਜ਼ਾਂ ਨੂੰ ਪੜ੍ਹੋ
 • ਪਤਾ ਕਰੋ ਕਿ ਜੇ ਤੁਸੀਂ ਵਿਦੇਸ਼ ਵਿੱਚ ਫੋਨ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਕੋਲੋਂ ਖਰਚੇ ਕਿਵੇਂ ਲਏ ਜਾਣਗੇ।

ਇਹਨਾਂ ਦਾ ਧਿਆਨ ਰੱਖੋ:

 • ਮੋਬਾਈਲ ਫੋਨ ਜੋ ਆਸਾਨੀ ਨਾਲ ਵਰਤਿਆ ਜਾ ਸਕੇ
 • ਇਕ ਪਲਾਨ ਜਿਸ ਲਈ ਤੁਸੀਂ ਸਮਰੱਥ ਹੋ
 • ਇਕ ਸੇਵਾ ਪ੍ਰਦਾਤਾ ਜਿਸ ਦੀ ਤੁਹਾਡੇ ਖੇਤਰ ਵਿੱਚ ਵਧੀਆ ਨੈਟਵਰਕ ਕਵਰੇਜ ਹੈ।

ਯਾਦ ਰੱਖੋ:

 • ਇਕਰਾਰਨਾਮੇ ਦੇ ਖਤਮ ਹੋਣ ਤੋਂ ਪਹਿਲਾਂ ਇਸ ਨੂੰ ਰੱਦ ਕਰਨ ਨਾਲ ਤੁਹਾਨੂੰ ਆਮ ਤੌਰ ਤੇ ਜ਼ਿਆਦਾ ਭੁਗਤਾਨ ਕਰਨਾ ਪੈਂਦਾ ਹੈ
 • ਕੁਝ ਸੇਵਾਵਾਂ ਦੀਆਂ ਵਾਧੂ ਫੀਸਾਂ ਹੁੰਦੀਆਂ ਹਨ – ਵੌਇਸਮੇਲ, ਕਾਲ ਨੂੰ ਅੱਗੇ ਭੇਜਣਾ, ਪ੍ਰੀਮੀਅਮ ਐਸ ਐਮ ਐਸ, ਇੰਟਰਨੈਟ ਬਰਾਊਜ਼ਿੰਗ, ਐਪਸ ਖਰੀਦੀਣੀਆਂ ਅਤੇ ਅੰਤਰ-ਰਾਸ਼ਟਰੀ ਰੋਮਿੰਗ
 • ਜਿਸ ਖੇਤਰ ਵਿੱਚ ਤੁਸੀਂ ਮੋਬਾਈਲ ਫੋਨ ਵਰਤਣਾ ਹੈ ਉਥੇ ਕਵਰੇਜ ਹੈ, ਵੇਖਣ ਲਈ ਸੇਵਾ ਪ੍ਰਦਾਤਾ ਦੀ ਵੈਬਸਾਈਟ ਜਾਂਚੋ ਜਾਂ ਉਹਨਾਂ ਦੀ ਦੁਕਾਨ ਉਪਰ ਜਾਓ
 • ਆਪਣੀਆਂ ਫੋਨ ਕਾਲਾਂ ਜਾਂ ਡੈਟੇ ਦੇ ਭੱਤੇ ਦੀ ਸੀਮਾ ਤੋਂ ਉਪਰ ਜਾਣ ਨਾਲ ਵਾਧੂ ਲਾਗਤਾਂ ਪੈ ਸਕਦੀਆਂ ਹਨ।

ਮੋਬਾਈਲ ਫੋਨਾਂ ਦੀਆਂ ਵਾਰੰਟੀਆਂ

 • ਆਪਣੀ ਖਰੀਦ ਦੇ ਸਬੂਤ ਵਜੋਂ ਰਸੀਦਾਂ ਅਤੇ ਇਕਰਾਰਨਾਮੇ ਨੂੰ ਸੰਭਾਲ ਕੇ ਰੱਖੋ।
 • ਵਾਰੰਟੀ ਵਾਲੀ ਮੁਰੰਮਤ ਦੇ ਸਮੇਂ ਦੇ ਦੌਰਾਨ, ਵੇਚਣ ਵਾਲੇ ਅਤੇ ਸੇਵਾ ਪ੍ਰਦਾਤਾ ਨੂੰ ਉਧਾਰ ਜਾਂ ਬਦਲਵਾਂ ਫੋਨ ਦੇਣ ਦੀ ਪੇਸ਼ਕਸ਼ ਕਰਨ ਦੀ ਲੋੜ ਨਹੀਂ ਹੈ। ਭਾਂਵੇਂ ਕਿ, ਕੁਝ ਦੀ ਇਸ ਤਰ੍ਹਾਂ ਕਰਨ ਦੀ ਨੀਤੀ ਹੁੰਦੀ ਹੈ।
 • ਤੁਹਾਡੇ ਇਕਰਾਰਨਾਮੇ ਦੀਆਂ ਸ਼ਰਤਾਂ ਉਪਰ ਨਿਰਭਰ, ਤੁਹਾਨੂੰ ਆਪਣਾ ਮਹੀਨੇਵਾਰ ਬਿੱਲ ਭਰਦੇ ਰਹਿਣਾ ਪਵੇਗਾ ਜਦੋਂ ਤੁਹਾਡਾ ਫੋਨ ਮੁਰੰਮਤ ਹੋ ਰਿਹਾ ਹੈ। ਵਾਰੰਟੀਆਂ ਬਾਰੇ ਹੋਰ ਜਾਣਕਾਰੀ ਲਈ, ਸਾਡਾ ਵੇਖੋ ਵਾਰੰਟੀਆਂ ਦਾ ਸੈਕਸ਼ਨ
 • ਤੁਹਾਡੇ ਕੋਲ ਆਸਟ੍ਰੇਲੀਆ ਦੇ ਉਪਭੋਗਤਾ ਕਾਨੂੰਨ ਦੇ ਅਧੀਨ ਵੀ ਅਧਿਕਾਰ ਹਨ। ਜੇ ਤੁਹਾਡਾ ਫੋਨ ਕੰਮ ਕਰਨਾ ਬੰਦ ਕਰ ਦਿੰਦਾ ਹੈ, ਤੁਸੀਂ ਪੈਸੇ ਵਾਪਸ ਜਾਂ ਬਦਲਵਾਂ ਫੋਨ ਲੈਣ ਦੇ ਯੋਗ ਹੋਵੋਗੇ। ਹੋਰ ਜਾਣਕਾਰੀ ਲਈ, ਸਾਡਾ ਵੇਖੋ ਪੈਸੇ ਵਾਪਸ, ਮੁਰੰਮਤ ਤੇ ਵਾਪਸੀ ਸੈਕਸ਼ਨ

ਮੋਬਾਈਲ ਫੋਨ ਦਾ ਇਕਰਾਰਨਾਮਾ ਦਸਤਖਤ ਕਰਨ ਤੋਂ ਪਹਿਲਾਂ

 • ਇਕਰਾਰਨਾਮੇ ਨੂੰ ਹਮੇਸ਼ਾਂ ਪੜ੍ਹੋ – ਜੋ ਵਿਕਰੇਤਾ ਤੁਹਾਨੂੰ ਦੱਸ ਰਿਹਾ ਹੈ ਸਿਰਫ ਉਸ ਉਪਰ ਭਰੋਸਾ ਨਾ ਕਰੋ। ਮੋਬਾਈਲ ਫੋਨ ਦਾ ਇਕਰਾਰਨਾਮਾ ਕਾਨੂੰਨੀ ਤੌਰ ਤੇ ਬੱਝਵਾਂ ਹੁੰਦਾ ਹੈ। ਆਮ ਤੌਰ ਤੇ ਇਸ ਨੂੰ ਰੱਦ ਕਰਨਾ ਮੁਸ਼ਕਿਲ ਅਤੇ ਮਹਿੰਗਾ ਹੁੰਦਾ ਹੈ।
 • ਲੁਕੀਆਂ ਹੋਈਆਂ ਲਾਗਤਾਂ ਅਤੇ ਇਕਰਾਰਨਾਮੇ ਦੀਆਂ ਨਜਾਇਜ਼ ਸ਼ਰਤਾਂ ਵੱਲੋਂ ਸਾਵਧਾਨ ਰਹੋ। ਹੋਰ ਜਾਣਕਾਰੀ ਲਈ, ਸਾਡਾ ਵੇਖੋ ਮੋਬਾਈਲ ਫੋਨ ਪ੍ਰਦਾਤਾ - ਇਕਰਾਰਨਾਮੇ ਦੀਆਂ ਨਜਾਇਜ਼ ਸ਼ਰਤਾਂ ਵਾਲਾ ਸਫਾ
 • ਕਦੇ ਵੀ ਇਕਰਾਰਨਾਮਾ ਦਸਤਖਤ ਨਾ ਕਰੋ ਜਿਸ ਨੂੰ ਤੁਸੀਂ ਸਮਝਦੇ ਨਹੀਂ ਹੋ – ਤੁਹਾਨੂੰ ਸਮਝਾਉਣ ਲਈ ਕਿਸੇ ਉਸ ਨੂੰ ਪੁੱਛੋ ਜੋ ਇਕਰਾਰਨਾਮੇ ਨੂੰ ਸਮਝਦਾ ਹੈ।
 • ਪਤਾ ਕਰੋ ਕਿ ਮਹੀਨੇਵਾਰ ਬਿੱਲ ਅਤੇ ਕੋਈ ਹੋਰ ਵਾਧੂ ਫੀਸਾਂ ਕਿੰਨੀਆਂ ਹੋਣਗੀਆਂ। ਯਕੀਨੀ ਬਣਾਓ ਕਿ ਇਕਰਾਰਨਾਮੇ ਦੀ ਮਿਆਦ ਦੇ ਦੌਰਾਨ ਤੁਸੀਂ ਇਨ੍ਹਾਂ ਨੂੰ ਦੇਣ ਦੇ ਸਮਰੱਥ ਹੋ।
 • ਜੇ ਤੁਸੀਂ ਪਰਚੂਨ ਵਿਕਰੇਤਾ ਪਾਸੋਂ ਹੈਂਡਸੈਟ ਤੇ ਕੁਨੈਕਸ਼ਨ ਖਰੀਦਿਆ ਹੈ, ਤੁਸੀਂ ਦੋ ਵੱਖ ਵੱਖ ਇਕਰਾਰਨਾਮੇ ਕਰ ਰਹੇ ਹੋ ਸਕਦੇ ਹੋ – ਇਕ ਹੈਂਡਸੈਟ ਵਾਸਤੇ ਪਰਚੂਨ ਵਿਕਰੇਤਾ ਨਾਲ, ਅਤੇ ਦੂਸਰਾ ਸੇਵਾ ਪ੍ਰਦਾਤਾ ਨਾਲ ਨੈਟਵਰਕ ਨਾਲ ਕੁਨੈਕਸ਼ਨ ਕਰਨ ਵਾਸਤੇ। ਇਸ ਦਾ ਮਤਲਬ ਇਹ ਕਿ ਜੇ ਤੁਹਾਡੇ ਫੋਨ ਨੂੰ ਕੁਝ ਹੁੰਦਾ ਹੈ ਤਾਂ ਪਰਚੂਨ ਵਿਕਰੇਤਾ ਤੁਹਾਡੀ ਸਹਾਇਤਾ ਕਰ ਸਕਦਾ ਹੈ, ਪਰ ਨੈਟਵਰਕ ਨਾਲ ਕੁਨੈਕਸ਼ਨ ਦੀਆਂ ਮੁਸ਼ਕਿਲਾਂ ਹੱਲ ਨਹੀਂ ਕਰ ਸਕਦਾ।
 • 18 ਸਾਲ ਤੋਂ ਘੱਟ ਉਮਰ ਦੇ ਕਿਸੇ ਵਿਅਕਤੀ ਦੇ ਇਕਰਾਰਨਾਮੇ ਵਾਸਤੇ ‘ਜਾਮਨ ਬਣਨ’ ਤੋਂ ਪਹਿਲਾਂ ਬੜੇ ਧਿਆਨ ਨਾਲਾ ਸੋਚੋ – ਜੇ ਉਹ ਆਪਣਾ ਬਿੱਲ ਨਹੀਂ ਦੇ ਸਕਦੇ ਤਾਂ ਤੁਹਾਨੂੰ ਉਹਨਾਂ ਦੇ ਬਿੱਲ ਦੇਣੇ ਪੈਣਗੇ।
 • ਆਪਣੇ ਅਧਿਕਾਰਾਂ ਬਾਰੇ ਹੋਰ ਜਾਣੋ ਅਤੇ ਇਹਨਾਂ ਨੂੰ ਕਿਸ ਤਰ੍ਹਾਂ ਵਰਤਣਾ ਹੈ, ਸਾਡੇ ਉਪਰ ਵੇਖੋ ਇਕਰਾਰਨਾਮਿਆਂ ਦਾ ਸਫੇ.

ਮੋਬਾਈਲ ਫੋਨ ਦਾ ਇਕਰਾਰਨਾਮਾ ਦਸਤਖਤ ਕਰਨ ਤੋਂ ਬਾਅਦ

 • ਇਕਰਾਰਨਾਮੇ ਦੀ ਕਾਪੀ ਨੂੰ ਸੁਰੱਖਿਅਤ ਜਗ੍ਹਾ ਉਪਰ ਰੱਖੋ, ਤਾਂ ਜੋ ਤੁਸੀਂ ਇਸ ਨੂੰ ਬਾਅਦ ਵਿੱਚ ਜੇ ਲੋੜ ਪਵੇ ਤਾਂ ਵੇਖ ਸਕੋ।
 • ਜੇ ਤੁਹਾਡੇ ਹਾਲਾਤ ਬਦਲਦੇ ਹਨ ਤਾਂ ਆਪਣੇ ਸੇਵਾ ਪ੍ਰਦਾਤਾ ਨੂੰ ਦੱਸ ਦਿਓ – ਉਦਾਹਰਣ ਵਜੋਂ, ਜੇ ਤੁਹਾਡਾ ਫੋਨ ਗੁਆਚ ਗਿਆ ਜਾਂ ਚੋਰੀ ਹੋ ਗਿਆ ਹੈ, ਜਾਂ ਤੁਸੀਂ ਬਿੱਲ ਦੇਣ ਦੀ ਸਮਰੱਥਾ ਨਹੀਂ ਰੱਖਦੇ।

ਆਪਣੇ ਮੋਬਾਈਲ ਫੋਨ ਦੇ ਬਿੱਲਾਂ ਦਾ ਪ੍ਰਬੰਧ ਕਰਨਾ

 • ਆਪਣੇ ਡੈਟੇ ਦੀ ਵਰਤੋਂ ਅਕਸਰ ਜਾਂਚ ਕਰਦੇ ਰਹੋ – ਇਹ ਤੁਹਾਨੂੰ ਵੱਡੇ ਬਿੱਲਾਂ ਤੋਂ ਬਚਣ ਵਿੱਚ ਸਹਾਇਤਾ ਕਰ ਸਕਦਾ ਹੈ।
 • ਆਪਣੇ ਬਿੱਲ ਬਾਰੇ ਪਤਾ ਕਰੋ ਕਿ ਕਿੰਨਾ ਹੋਣਾ ਚਾਹੀਦਾ ਹੈ ਅਤੇ ਆਪਣੇ ਸੇਵਾ ਪ੍ਰਦਾਤਾ ਨੂੰ ਕਿਸੇ ਅਸਾਧਾਰਣ ਫੀਸਾਂ ਬਾਰੇ ਪੁੱਛੋ।
 • ਜੇ ਤੁਹਾਨੂੰ ਬਜਟ ਬਨਾਉਣ ਜਾਂ ਵਾਪਸੀ ਭੁਗਤਾਨ ਦਾ ਹਿਸਾਬ ਲਾਉਣ ਵਿੱਚ ਸਹਾਇਤਾ ਲਈ ਲੋੜ ਹੈ, ਸੰਪਰਕ ਕਰੋ ਧਨ ਸਹਾਇਤਾ
 • ਆਪਣੇ ਬਿੱਲ ਸਮੇਂ ਸਿਰ ਦਿਓ। ਜੇ ਤੁਸੀਂ ਨਹੀਂ ਦਿੰਦੇ ਹੋ, ਤੁਹਾਡੇ ਕੋਲੋਂ ਦੇਰ ਨਾਲ ਬਿੱਲ ਦੇਣ ਦੀ ਵਾਧੂ ਫੀਸ ਲਈ ਜਾ ਸਕਦੀ ਹੈ।

ਜਦੋਂ ਚੀਜਾਂ ਗਲਤ ਹੋ ਜਾਣ

 • ਉਸ ਦੁਕਾਨ, ਜਾਂ ਸੇਵਾ ਪ੍ਰਦਾਤਾ ਨਾਲ ਸੰਪਰਕ ਕਰੋ ਜਿੱਥੋਂ ਤੁਸੀਂ ਆਪਣਾ ਮੋਬਾਈਲ ਫੋਨ ਖਰੀਦਿਆ ਸੀ। ਸੁਝਾਵਾਂ ਵਾਸਤੇ, ਵੇਖੋ ਸਾਡਾ ਵਿਵਾਦ ਨੂੰ ਸੁਲਝਾਉਣ ਵਾਲਾ ਸਫਾ
 • ਜੇ ਤੁਹਾਡੀ ਬਿੱਲ ਜਾਂ ਨੈਟਵਰਕ ਦੇ ਕੁਨੈਕਸ਼ਨ ਨਾਲ ਕੋਈ ਮੁਸ਼ਕਿਲ ਹੈ ਜੋ ਤੁਹਾਡੇ ਸੇਵਾ ਪ੍ਰਦਾਤਾ ਨਾਲ ਸੁਲਝਾਈ ਨਹੀਂ ਜਾ ਸਕਦੀ, ਸੰਪਰਕ ਕਰੋ Telecommunications Industry Ombudsman

ਸਬੰਧਿਤ ਜਾਣਕਾਰੀ